ਬੀਤੇ ਦਿਨੀ ਸੰਸਥਾ ਸ਼੍ਰੀ ਗੁਰੂ ਤੇਗ ਬਹਾਦੁਰ ਆਈ. ਟੀ.ਆਈ. ਭਵਾਨੀਗੜ੍ਹ ਵੱਲੋਂ ਸਾਬਕਾ ਚੇਅਰਮੈਨ ਲੇਟ ਸ਼੍ਰੀ ਰਾਜ ਕ੍ਰਿਸ਼ਨ ਸ਼ਰਮਾ ਜੀ ਦੀ ਸਾਲਾਨਾ ਬਰਸੀ ਮਨਾਈ ਗਈ ਅਤੇ ਹਵਨ ਕਰਵਾਇਆ ਗਿਆ । ਜਿਸ ਸੰਬੰਧੀ ਸੰਸਥਾ ਦੇ ਪ੍ਰਿੰਸੀਪਲ ਸਰਦਾਰ ਬਲਵਿੰਦਰ ਸਿੰਘ ਜੀ ਵੱਲੋਂ ਜਾਣਕਾਰੀ ਦਿੰਦਿਆਂ ਲੇਟ ਸ਼੍ਰੀ ਰਾਜ ਕ੍ਰਿਸ਼ਨ ਸ਼ਰਮਾ ਜੀ ਦੇ ਸੰਸਥਾ ਵਿੱਚ ਵਡਮੁੱਲੇ ਯੋਗਦਾਨ ਅਤੇ ਉਹਨਾਂ ਦੇ ਜੀਵਨ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ । ਹਵਨ ਸਮਾਪਤੀ ਉਪਰੰਤ ਸੰਸਥਾ ਵੱਲੋਂ ਚਾਹ ਅਤੇ ਬਰੈਡਾ ਦਾ ਲੰਗਰ ਲਗਾਇਆ ਗਿਆ । ਇਸ ਸਮੇ ਲੇਟ ਸ਼੍ਰੀ ਰਾਜ ਕ੍ਰਿਸ਼ਨ ਸ਼ਰਮਾ ਜੀ ਦੇ ਸਪੁੱਤਰ ਅਤੇ ਸੰਸਥਾ ਦੇ ਮੋਜੂਦਾ ਚੇਅਰਮੈਨ ਸ਼੍ਰੀ ਗਗਨਦੀਪ ਸ਼ਰਮਾ ਜੀ ਅਤੇ ਸੰਸਥਾ ਦੇ ਚੀਫ਼ ਐਡਵਾਈਜ਼ਰ ਡਾ. ਜਗਦੀਪ ਕੁਮਾਰ ਸ਼ਰਮਾ ਜੀ ਵੱਲੋਂ ਲੇਟ ਸ਼੍ਰੀ ਰਾਜ ਕ੍ਰਿਸ਼ਨ ਸ਼ਰਮਾ ਜੀ ਦੇ ਜੀਵਨ ਦੀਆ ਯਾਦਾਂ ਤਾਜ਼ਾ ਕਰਦਿਆਂ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ ਗਏ ਅਤੇ ਉਹਨਾਂ ਨੇ ਦੱਸਿਆ ਕਿ ਸੰਸਥਾ ਬਹੁਤ ਜਲਦ ਲੇਟ ਸ਼੍ਰੀ ਰਾਜ ਕ੍ਰਿਸ਼ਨ ਸ਼ਰਮਾ ਜੀ ਦੀ ਯਾਦ ਵਿੱਚ ਦੋ ਸਕਾਲਰਸ਼ਿਪ ਭੂਵਨ ਰਾਜ ਐਜੂਕੇਸ਼ਨਲ ਸੋਸਾਇਟੀ ਵੱਲੋਂ ਲਾਗੂ ਕਰਨ ਜਾ ਰਹੀ ਹੈ ।ਜਿਸ ਵਿੱਚ ਇੱਕ ਜਰੂਰਤਮੰਦ ਲੜਕੇ ਅਤੇ ਲੜਕੀ ਨੂੰ ਉਹਨਾਂ ਦੀਆਂ ਸਿਖਿਆਵਾਂ ਪ੍ਰਤੀ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ ।ਇਸ ਤੋਂ ਇਲਾਵਾ ਗਰੀਬ ਪਰਿਵਾਰ ਦੇ ਬੱਚਿਆਂ ਵਾਸਤੇ ਦੋ ਹੋਰ ਸਕਾਲਰਸ਼ਿਪ ਸ਼ੁਰੂ ਕੀਤੇ ਜਾ ਰਹੇ ਹਨ ।ਜਿਸ ਵਿੱਚ ਜਿਹਨਾਂ ਬੱਚਿਆਂ ਦੇ ਮਾਤਾ ਪਿਤਾ ਨਹੀਂ ਹਨ ਜਾਂ ਜਿਹਨਾਂ ਦੇ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ ਉਹਨਾਂ ਦੀ ਫੀਸ ਮਾਫ਼ੀ ਸਬੰਧੀ ਵਡਮੁੱਲਾ ਯੋਗਦਾਨ ਪਾਇਆ ਜਾਵੇਗਾ ।ਇਸ ਦੀ ਸਾਰੀ ਜਾਣਕਾਰੀ ਬਹੁਤ ਹੀ ਜਲਦ ਪ੍ਰੈਸ ਦੇ ਮਾਧਿਅਮ ਰਾਹੀ ਇਲਾਕੇ ਦੇ ਲੋਕਾਂ ਨੂੰ ਦਿੱਤੀ ਜਾਵੇਗੀ ਤਾਂ ਕਿ ਸਵਰਗਵਾਸੀ ਲੇਟ ਸ਼੍ਰੀ ਰਾਜ ਕ੍ਰਿਸ਼ਨ ਸ਼ਰਮਾ ਜੀ ਦਾ ਆਸ਼ਿਰਵਾਦ ਇਲਾਕੇ ਦੇ ਬੱਚਿਆਂ ਨੂੰ ਮਿਲਦਾ ਰਹੇ । ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਹੋਰ ਸਕੇ ਸੰਬੰਧੀਆਂ ਵੱਲੋਂ ਹਿੱਸਾ ਲਿਆ ਗਿਆ ਅਤੇ ਸਰਧਾ ਦੇ ਫੁੱਲ ਭੇਂਟ ਕੀਤੇ ਗਏ । ਇਸ ਮੌਕੇ ਸੰਸਥਾ ਦੇ ਸਿਖਿਆਰਥੀ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ