News & Events

News & Events

07
March

ਅੱਜ ਸ਼੍ਰੀ ਗੁਰੂ ਤੇਗ ਬਹਾਦਰ ਉਦਯੋਗਿਕ ਸਿਖਲਾਈ ਕੇਂਦਰ ਭਵਾਨੀਗੜ੍ਹ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ, ਮੋਬਾਈਲ ਰਿਪੇਅਰ, ਪਲੰਬਰ ਅਤੇ ਏਸੀ ਰਿਪੇਅਰ ਅਤੇ ਰੱਖ-ਰਖਾਅ ਕੋਰਸਾਂ ਦੇ ਪਾਸ ਆਊਟ ਸਿਖਿਆਰਥੀਆਂ ਨੂੰ 7.5 ਲੱਖ ਰੁਪਏ ਦੇ ਅਤਿ-ਆਧੁਨਿਕ ਟੂਲ ਕਿੱਟਾਂ ਵੰਡੀਆਂ ਗਈਆਂ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਦੀਵੇ ਜਗਾਉਣ ਅਤੇ ਸਰਸਵਤੀ ਵੰਦਨਾ ਨਾਲ ਹੋਈ। ਇਸ ਪ੍ਰੋਗਰਾਮ ਵਿੱਚ ਨੇੜਲੇ ਪਿੰਡਾਂ ਦੇ 15 ਤੋਂ ਵੱਧ ਪਿੰਡਾਂ ਦੇ ਸਰਪੰਚ ਅਤੇ ਸਕੂਲ ਪ੍ਰਿੰਸੀਪਲ ਵੀ ਸ਼ਾਮਲ ਹੋਏ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸੰਦੀਪ ਰਿਸ਼ੀ, ਆਈਏਐਸ ਡਿਪਟੀ ਕਮਿਸ਼ਨਰ ਸੰਗਰੂਰ ਸਨ। ਇਸ ਮੌਕੇ ਬੋਲਦਿਆਂ, ਉਨ੍ਹਾਂ ਨੇ ਨੇੜਲੇ ਪਿੰਡਾਂ ਦੀਆਂ ਵਿਦਿਆਰਥਣਾਂ ਨੂੰ ਬਹੁਤ ਘੱਟ ਫੀਸ 'ਤੇ ਸਿਖਲਾਈ ਪ੍ਰਦਾਨ ਕਰਨ ਦੇ ਸੰਸਥਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਾਸ ਆਊਟ ਵਿਦਿਆਰਥੀਆਂ ਲਈ ਕਰਜ਼ੇ ਦੀ ਸਹੂਲਤ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਤਾਂ ਜੋ ਉਹ ਆਪਣਾ ਉੱਦਮ ਸਥਾਪਤ ਕਰ ਸਕਣ ਅਤੇ ਆਪਣੀ ਰੋਜ਼ੀ-ਰੋਟੀ ਕਮਾ ਸਕਣ। ਸ਼੍ਰੀ ਰਿਸ਼ੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਾਇਕ ਨਾਲ ਪਾਸ ਆਊਟ ਵਿਦਿਆਰਥੀਆਂ ਦੀ ਪਲੇਸਮੈਂਟ ਵਿੱਚ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਡੀਸੀ ਨੇ ਸੰਸਥਾ ਦਾ ਦੌਰਾ ਕੀਤਾ ਅਤੇ ਸੰਸਥਾ ਦੇ ਬੁਨਿਆਦੀ ਢਾਂਚੇ ਅਤੇ ਪ੍ਰਯੋਗਸ਼ਾਲਾਵਾਂ ਨੂੰ ਦੇਖਿਆ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦੇ ਹੋਏ, ਸੰਸਥਾ ਦੇ ਮੁੱਖ ਸਲਾਹਕਾਰ ਡਾ. ਜੇ.ਕੇ. ਸ਼ਰਮਾ ਨੇ ਦੱਸਿਆ ਕਿ ਇਹ ਸੰਸਥਾ ਖੇਤਰ ਵਿੱਚ ਕਿਵੇਂ ਉੱਤਮ ਪ੍ਰਦਰਸ਼ਨ ਕਰ ਰਹੀ ਹੈ ਅਤੇ ਵਿਦਿਆਰਥੀਆਂ ਲਈ ਵਿਸ਼ੇਸ਼ ਪਹਿਲਕਦਮੀਆਂ ਕਰ ਰਹੀ ਹੈ, ਭਾਵੇਂ ਉਹ ਆਪਣੀ ਪਲੇਸਮੈਂਟ ਵਿੱਚ ਦਿਲਚਸਪੀ ਰੱਖਦੇ ਹਨ ਜਾਂ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਨੇ ਮੁੱਖ ਮਹਿਮਾਨ ਨੂੰ ਜ਼ਿਲ੍ਹਾ ਸੰਗਰੂਰ ਦੇ ਰੁਜ਼ਗਾਰ ਬਿਊਰੋ ਦਫ਼ਤਰ ਨੂੰ ਬੇਨਤੀ ਕੀਤੀ ਕਿ ਉਹ ਜ਼ਿਲ੍ਹੇ ਦੇ ਨਿੱਜੀ ਸੰਸਥਾਵਾਂ ਨੂੰ ਸਾਫਟ ਸਕਿੱਲ ਸਿਖਲਾਈ ਅਤੇ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਵਿੱਚ ਵੀ ਧਿਆਨ ਰੱਖਣ ਤਾਂ ਜੋ ਵੱਧ ਤੋਂ ਵੱਧ ਸਿਖਿਆਰਥੀਆਂ ਨੂੰ ਨੇੜਲੇ ਉਦਯੋਗਾਂ ਵਿੱਚ ਰੱਖਿਆ ਜਾ ਸਕੇ। ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਸੰਸਥਾ ਦੁਆਰਾ ਵਰਤਮਾਨ ਵਿੱਚ ਅਪਣਾਈ ਜਾ ਰਹੀ ਸਿਖਲਾਈ ਵਿਧੀ 'ਤੇ ਚਾਨਣਾ ਪਾਇਆ ਤਾਂ ਜੋ ਵਿਦਿਆਰਥੀਆਂ ਨੂੰ ਮੈਟਰੋ ਸ਼ਹਿਰਾਂ ਵਿੱਚ ਨੌਕਰੀਆਂ ਲੈਣ ਲਈ ਤਿਆਰ ਕੀਤਾ ਜਾ ਸਕੇ। ਵੱਖ-ਵੱਖ ਟਰੇਡਾਂ ਦੇ ਸਿਖਿਆਰਥੀਆਂ ਨੇ ਸੱਭਿਆਚਾਰਕ ਆਈਟਮ ਪੇਸ਼ਕਾਰੀਆਂ ਪੇਸ਼ ਕੀਤੀਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਪਸੰਦ ਕੀਤਾ। ਜਿਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਕਿੱਟਾਂ ਮਿਲੀਆਂ ਉਹ ਬਹੁਤ ਖੁਸ਼ ਅਤੇ ਉਤਸ਼ਾਹਿਤ ਦਿਖਾਈ ਦਿੱਤੇ। ਉਨ੍ਹਾਂ ਨੇ ਸੰਸਥਾ ਦਾ ਉਨ੍ਹਾਂ ਲਈ ਮੁਫਤ ਕਿੱਟਾਂ ਦਾ ਪ੍ਰਬੰਧ ਕਰਨ ਲਈ ਦਿਲੋਂ ਧੰਨਵਾਦ ਵੀ ਕੀਤਾ।

06
January

ਬੀਤੇ ਦਿਨੀ ਸੰਸਥਾ ਸ਼੍ਰੀ ਗੁਰੂ ਤੇਗ ਬਹਾਦੁਰ ਆਈ. ਟੀ.ਆਈ. ਭਵਾਨੀਗੜ੍ਹ ਵੱਲੋਂ ਸਾਬਕਾ ਚੇਅਰਮੈਨ ਲੇਟ ਸ਼੍ਰੀ ਰਾਜ ਕ੍ਰਿਸ਼ਨ ਸ਼ਰਮਾ ਜੀ ਦੀ ਸਾਲਾਨਾ ਬਰਸੀ ਮਨਾਈ ਗਈ ਅਤੇ ਹਵਨ ਕਰਵਾਇਆ ਗਿਆ । ਜਿਸ ਸੰਬੰਧੀ ਸੰਸਥਾ ਦੇ ਪ੍ਰਿੰਸੀਪਲ ਸਰਦਾਰ ਬਲਵਿੰਦਰ ਸਿੰਘ ਜੀ ਵੱਲੋਂ ਜਾਣਕਾਰੀ ਦਿੰਦਿਆਂ ਲੇਟ ਸ਼੍ਰੀ ਰਾਜ ਕ੍ਰਿਸ਼ਨ ਸ਼ਰਮਾ ਜੀ ਦੇ ਸੰਸਥਾ ਵਿੱਚ ਵਡਮੁੱਲੇ ਯੋਗਦਾਨ ਅਤੇ ਉਹਨਾਂ ਦੇ ਜੀਵਨ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ । ਹਵਨ ਸਮਾਪਤੀ ਉਪਰੰਤ ਸੰਸਥਾ ਵੱਲੋਂ ਚਾਹ ਅਤੇ ਬਰੈਡਾ ਦਾ ਲੰਗਰ ਲਗਾਇਆ ਗਿਆ । ਇਸ ਸਮੇ ਲੇਟ ਸ਼੍ਰੀ ਰਾਜ ਕ੍ਰਿਸ਼ਨ ਸ਼ਰਮਾ ਜੀ ਦੇ ਸਪੁੱਤਰ ਅਤੇ ਸੰਸਥਾ ਦੇ ਮੋਜੂਦਾ ਚੇਅਰਮੈਨ ਸ਼੍ਰੀ ਗਗਨਦੀਪ ਸ਼ਰਮਾ ਜੀ ਅਤੇ ਸੰਸਥਾ ਦੇ ਚੀਫ਼ ਐਡਵਾਈਜ਼ਰ ਡਾ. ਜਗਦੀਪ ਕੁਮਾਰ ਸ਼ਰਮਾ ਜੀ ਵੱਲੋਂ ਲੇਟ ਸ਼੍ਰੀ ਰਾਜ ਕ੍ਰਿਸ਼ਨ ਸ਼ਰਮਾ ਜੀ ਦੇ ਜੀਵਨ ਦੀਆ ਯਾਦਾਂ ਤਾਜ਼ਾ ਕਰਦਿਆਂ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ ਗਏ ਅਤੇ ਉਹਨਾਂ ਨੇ ਦੱਸਿਆ ਕਿ ਸੰਸਥਾ ਬਹੁਤ ਜਲਦ ਲੇਟ ਸ਼੍ਰੀ ਰਾਜ ਕ੍ਰਿਸ਼ਨ ਸ਼ਰਮਾ ਜੀ ਦੀ ਯਾਦ ਵਿੱਚ ਦੋ ਸਕਾਲਰਸ਼ਿਪ ਭੂਵਨ ਰਾਜ ਐਜੂਕੇਸ਼ਨਲ ਸੋਸਾਇਟੀ ਵੱਲੋਂ ਲਾਗੂ ਕਰਨ ਜਾ ਰਹੀ ਹੈ ।ਜਿਸ ਵਿੱਚ ਇੱਕ ਜਰੂਰਤਮੰਦ ਲੜਕੇ ਅਤੇ ਲੜਕੀ ਨੂੰ ਉਹਨਾਂ ਦੀਆਂ ਸਿਖਿਆਵਾਂ ਪ੍ਰਤੀ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ ।ਇਸ ਤੋਂ ਇਲਾਵਾ ਗਰੀਬ ਪਰਿਵਾਰ ਦੇ ਬੱਚਿਆਂ ਵਾਸਤੇ ਦੋ ਹੋਰ ਸਕਾਲਰਸ਼ਿਪ ਸ਼ੁਰੂ ਕੀਤੇ ਜਾ ਰਹੇ ਹਨ ।ਜਿਸ ਵਿੱਚ ਜਿਹਨਾਂ ਬੱਚਿਆਂ ਦੇ ਮਾਤਾ ਪਿਤਾ ਨਹੀਂ ਹਨ ਜਾਂ ਜਿਹਨਾਂ ਦੇ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ ਉਹਨਾਂ ਦੀ ਫੀਸ ਮਾਫ਼ੀ ਸਬੰਧੀ ਵਡਮੁੱਲਾ ਯੋਗਦਾਨ ਪਾਇਆ ਜਾਵੇਗਾ ।ਇਸ ਦੀ ਸਾਰੀ ਜਾਣਕਾਰੀ ਬਹੁਤ ਹੀ ਜਲਦ ਪ੍ਰੈਸ ਦੇ ਮਾਧਿਅਮ ਰਾਹੀ ਇਲਾਕੇ ਦੇ ਲੋਕਾਂ ਨੂੰ ਦਿੱਤੀ ਜਾਵੇਗੀ ਤਾਂ ਕਿ ਸਵਰਗਵਾਸੀ ਲੇਟ ਸ਼੍ਰੀ ਰਾਜ ਕ੍ਰਿਸ਼ਨ ਸ਼ਰਮਾ ਜੀ ਦਾ ਆਸ਼ਿਰਵਾਦ ਇਲਾਕੇ ਦੇ ਬੱਚਿਆਂ ਨੂੰ ਮਿਲਦਾ ਰਹੇ । ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਹੋਰ ਸਕੇ ਸੰਬੰਧੀਆਂ ਵੱਲੋਂ ਹਿੱਸਾ ਲਿਆ ਗਿਆ ਅਤੇ ਸਰਧਾ ਦੇ ਫੁੱਲ ਭੇਂਟ ਕੀਤੇ ਗਏ । ਇਸ ਮੌਕੇ ਸੰਸਥਾ ਦੇ ਸਿਖਿਆਰਥੀ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ 

23
December

ਬੀਤੇ ਦਿਨੀ ਸੰਸਥਾ ਸ੍ਰੀ ਗੁਰੂ ਤੇਗ਼ ਬਹਾਦਰ ਆਈ. ਟੀ ਆਈ ਭਵਾਨੀਗੜ੍ਹ ਵਲੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਕ ਰੋਜ਼ਾ ਲੰਗਰ ਲਗਾਇਆ ਗਿਆ । ਇਸ ਸੰਬੰਧੀ ਸੰਸਥਾ ਦੇ ਪ੍ਰਿੰਸੀਪਲ ਸਰਦਾਰ ਬਲਵਿੰਦਰ ਸਿੰਘ ਜੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਹਰ ਸਾਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਰਦਿਆਂ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਅਤੇ ਇਸ ਵਾਰ ਸੰਸਥਾ ਵੱਲੋਂ ਸਿਖਿਆਰਥੀਆਂ ਦੀ ਸਹਾਇਤਾ ਨਾਲ ਇਕ ਰੋਜ਼ਾ ਗਰਮ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ ।ਜਿਸ ਵਿੱਚ ਸਿਖਿਆਰਥੀਆਂ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਤਨੋ-ਮਨੋ ਸੇਵਾ ਕਰਵਾਈ ਗਈ । ਇਸ ਮੌਕੇ ਸੰਸਥਾ ਵੱਲੋਂ ਸਿਖਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਅਤੇ ਉਹਨਾ ਦੀਆਂ ਦਿੱਤੀਆਂ ਸਿੱਖਿਆਵਾਂ ਉਪਰ ਚੱਲ ਕੇ ਆਪਣਾ ਜੀਵਨ ਅਤੇ ਭਵਿੱਖ ਸੁਨਹਿਰੀ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਸਿਖਿਆਰਥੀਆਂ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ ।

04
September

ਬੀਤੇ ਦਿਨੀਂ ਸੰਸਥਾ ਸ੍ਰੀ ਗੁਰੂ ਤੇਗ਼ ਬਹਾਦਰ ਆਈ.ਟੀ.ਆਈ ਭਾਵਾਨੀਗੜ੍ਹ ਵਿਖੇ ਨਵੇਂ ਸੈਸ਼ਨ 2024-25 ਦੀ ਸ਼ੁਰੂਆਤ ਕਰਦਿਆਂ ਸੰਸਥਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਨਵੇਂ ਆਏ ਸਿਖਿਆਰਥੀਆਂ ਨੇ ਅਪਣੇ ਨਵੇਂ ਸੈਸ਼ਨ ਦੀ ਸ਼ੁਰੂਆਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਰਵਾਦ ਪ੍ਰਾਪਤ ਕਰਕੇ ਕੀਤੀ। ਇਸ ਉਪਰੰਤ ਸੰਸਥਾ ਦੇ ਪ੍ਰਿੰਸੀਪਲ ਸਰਦਾਰ ਬਲਵਿੰਦਰ ਸਿੰਘ ਜੀ ਨੇ ਨਵੇਂ ਸਿਖਿਆਰਥੀਆਂ ਦਾ ਸਵਾਗਤ ਕੀਤਾ ਅਤੇ ਸਿਖਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਓਟ ਆਸਰਾ ਲੈ ਕੇ ਆਪਣਾ ਭਵਿੱਖ ਸੁਨਹਿਰੀ ਬਣਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਸਿਖਿਆਰਥੀਆਂ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਸਰਵਣ ਕੀਤੀ ਅਤੇ ਤਨੋ ਮਨੋਂ ਸੇਵਾ ਨਿਭਾਈ।

22
September

ਸੰਸਥਾ ਸ੍ਰੀ ਗੁਰੂ ਤੇਗ਼ ਬਹਾਦੁਰ ਆਈ .ਟੀ. ਆਈ ਭਵਾਨੀਗੜ੍ਹ ਵੱਲੋਂ ਇੱਕ ਰੋਜਾ ਖਾਦੀ ਗ੍ਰਾਮ ਉਦਯੋਗ ਵਿਕਾਸ ਯੋਜਨਾ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ ।ਜਿਸ ਵਿਚ ਖਾਦੀ ਗ੍ਰਾਮ ਉਦਯੋਗ ਚੰਡੀਗੜ੍ਹ ਦੇ ਨੁਮੰਦਿਆ ਨੇ ਇਸ ਮੌਕੇ ਸੰਸਥਾ ਵਿਚ ਹਾਜ਼ਿਰ ਸਿਖਿਆਰਥੀਆਂ ਨੂੰ ਇਸ ਵਿਕਾਸ ਯੋਜਨਾ ਤੋਂ ਜਾਣੂ ਕਰਵਾਇਆ, ਇਸ ਵਿਕਾਸ ਯੋਜਨਾ ਤਹਿਤ ਸਿਖਿਆਰਥੀ ਚੱਲ ਰਹੀਆਂ ਟ੍ਰੇਨਿੰਗ ਸੁਵਿਧਾਵਾ ਦਾ ਲਾਭ ਉਠਾ ਕੇ ਸਵੈ ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ। । ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਸਰਦਾਰ ਬਲਵਿੰਦਰ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ ਇਸ ਯੋਜਨਾ ਦੇ ਲਾਭਦਾਇਕ ਪ੍ਰਭਾਵਾ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਚੱਲ ਰਹੀਆ ਸੁਵਿਧਾਵਾ ਵਿਚ ਵਧ ਤੋਂ ਵਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਸਿਖਿਆਰਥੀ ਆਪਣਾ ਆਉਣ ਵਾਲਾ ਭਵਿੱਖ ਸੁਨਹਿਰੀ ਬਣਾ ਸਕਣ । ਇਸ ਮੌਕੇ ਸੰਸਥਾ ਦੇ ਵਿਦਿਆਰਥੀ ਅਤੇ ਸਮੂਹ ਸਟਾਫ ਮੈਂਬਰ ਮੋਜੂਦ ਸਨ ।

30
October

ਸੰਸਥਾ ਸ੍ਰੀ ਗੁਰੂ ਤੇਗ਼ ਬਹਾਦਰ ਆਈ.ਟੀ. ਭਵਾਨੀਗੜ੍ਹ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਭਵਾਨੀਗੜ੍ਹ ਦੇ MC ਗੁਰਵਿੰਦਰ ਸਿੰਘ ਸੱਗੂ ਜੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਸਮੂਹ ਪੱਤਰਕਾਰ ਸਾਹਿਬਾਨਾ ਵੱਲੋਂ ਹਾਜ਼ਰੀ ਲਗਵਾਈ ਗਈ ਇਸ ਸਮਾਗਮ ਵਿੱਚ ਸਿਖਿਆਰਥੀਆਂ ਵੱਲੋਂ ਬੜੇ ਉਤਸ਼ਾਹ ਨਾਲ਼ ਭਾਗ ਲਿਆ ਗਿਆ ।ਸਿਖਿਆਰਥੀਆਂ ਵੱਲੋਂ ਇਸ ਮੌਕੇ ਭੰਗੜਾ, ਗਿੱਧਾ ਅਤੇ ਲੋਕ ਗੀਤ ਪੇਸ਼ ਕੀਤੇ ਗਏ । ਇਸ ਪ੍ਰੋਗਰਾਮ ਸੰਬੰਧੀ ਸੰਸਥਾ ਦੇ ਪ੍ਰਿੰਸੀਪਲ ਸਰਦਾਰ ਬਲਵਿੰਦਰ ਸਿੰਘ ਜੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਦਾ ਤਿਓਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਸਿਖਿਆਰਥੀਆ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ।ਸੰਸਥਾ ਦੇ ਪ੍ਰਿੰਸੀਪਲ ਸਰਦਾਰ ਬਲਵਿੰਦਰ ਸਿੰਘ ਜੀ ਨੇ ਇਸ ਮੌਕੇ ਸਿਖਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਇਸ ਤਰਾ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਸਿਖਿਆਰਥੀਆਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਸੰਸਥਾ ਦੇ ਸਿਖਿਆਰਥੀ ਅਤੇ ਸਟਾਫ਼ ਮੈਂਬਰ ਮੈਡਮ ਸਰਬਜੀਤ ਕੋਰ, ਸਿਮਰਨਜੀਤ ਕੌਰ,ਹਰਮਨਪ੍ਰੀਤ ਕੋਰ, ਜਸਵੀਰ ਕੌਰ ਅਤੇ ਸਰ ਕਰਮਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਮੌਜੂਦ ਸਨ।

27
September

ਸੰਸਥਾ ਸ੍ਰੀ ਗੁਰੂ ਤੇਗ਼ ਬਹਾਦੁਰ ਆਈ .ਟੀ. ਆਈ ਭਵਾਨੀਗੜ੍ਹ ਵੱਲੋਂ ਬੀਤੇ ਦਿਨੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ ।ਜਿਸ ਵਿਚ ਸੰਸਥਾ ਦੇ ਸਿਖਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਨਾਲ ਸਬੰਧਿਤ ਘਟਨਾਵਾਂ ਬਾਰੇ ਭਾਸਣ ਅਤੇ ਇਹਨਾਂ ਘਟਨਾਵਾਂ ਨੂੰ ਨਾਟਕੀ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ । ਸਿਖਿਆਰਥੀਆਂ ਵੱਲੋਂ ਇਸ ਮੌਕੇ ਰਵਾਇਤੀ ਭੰਗੜਾ ਅਤੇ ਗਿੱਧਾ ਵੀ ਪੇਸ਼ ਕੀਤਾ ਗਿਆ। ਸੰਸਥਾ ਦੇ ਐਡਵਾਇਜਰ ਡਾ. ਜਗਦੀਪ ਕੁਮਾਰ ਸ਼ਰਮਾ ਜੀ ਵੱਲੋਂ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ ਅਤੇ ਇਸ ਮੌਕੇ ਸਿਖਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਤੋਂ ਸੇਧ ਲੈ ਕੇ ਅਪਣਾ ਸਮਾਜ ਅਤੇ ਆਉਣ ਵਾਲਾ ਭਵਿੱਖ ਖੁਸ਼ਹਾਲ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ । ਸੰਸਥਾ ਦੇ ਪ੍ਰਿੰਸੀਪਲ ਸਰਦਾਰ ਬਲਵਿੰਦਰ ਸਿੰਘ ਜੀ ਵੱਲੋਂ ਇਸ ਮੌਕੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਦਰਸਾਏ ਮਾਰਗ ਉਪਰ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਵਿਦਿਆਰਥੀ ਅਤੇ ਸਮੂਹ ਸਟਾਫ ਮੈਂਬਰ ਮੋਜੂਦ ਸਨ ।

09
October

ਸੰਸਥਾ ਸ਼੍ਰੀ ਗੁਰੂ ਤੇਗ ਬਹਾਦੁਰ ਆਈ ਟੀ ਆਈ ਵਿਖੇ ਪਲੇਸਮੇਂਟ ਕੈਂਪ ਲਗਾਇਆ ਗਿਆ । ਪਲੇਸਮੈਂਟ ਕੈਂਪ ਵਿੱਚ ਵੱਖ ਵੱਖ ਟਰੇਡਾਂ ਦੇ ਨਾਲ ਸਬੰਧਿਤ ਲੱਗਭਗ 75 ਵਿਦਿਆਰਥੀਆਂ ਨੂੰ ਰੋਜ਼ਗਾਰ ਦਿੱਤਾ ਗਿਆ

26
October

ਪੰਜਾਬ ਦੀ ਨਾਮਵਾਰ ਸੰਸਥਾ ਸ਼੍ਰੀ ਗੁਰੂ ਤੇਗ ਬਹਾਦਰ ਆਈ.ਟੀ.ਆਈ ਭਵਾਨੀਗੜ ਵੱਲੋ ਨਸ਼ਿਆਂ ਪ੍ਰਤੀ ਜਾਗਰੂਕਤਾ ਰੈਲੀ ਕੱਢੀ ਗਈ।ਸੰਸਥਾ ਦੇ ਮੁਖੀ ਪ੍ਰਿੰਸੀਪਲ ਬਲਵਿੰਦਰ ਸਿੰਘ ਜੀ ਨੇ ਮੁੱਖ ਮਹਿਮਾਨ ਐਸ.ਡੀ.ਐਮ ਡਾ. ਵਨੀਤ ਕੁਮਾਰ ਅਤੇ ਤਹਿਸੀਲਦਾਰ ਪ੍ਰਭਾਤ ਜੋਸ਼ੀ ਸਾਹਿਬ ਜੀ ਦਾ ਸਵਾਗਤ ਕੀਤਾ। ਇਸ ਦੌਰਾਣ ਸੰਸਥਾ ਦੇ ਵਿਦਿਅਰਥੀਆਂ ਵੱਲੋਂ ਨਸ਼ਿਆਂ ਖਿਲਾਫ ਚਾਰਟ ਤਿਆਰ ਕੀਤੇ ਗਏ, ਅਤੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਗਏ। ਅੱਬਲ ਆਏ ਵਿਿਦਆਰਥੀਆਂ ਨੂੰ ਮੱੁਖ ਮਹਿਮਾਨ ਐਸ.ਡੀ.ਐਮ ਡਾ. ਵਨੀਤ ਕੁਮਾਰ ਅਤੇ ਤਹਿਸੀਲਦਾਰ ਪ੍ਰਭਾਤ ਜੋਸ਼ੀ ਸਾਹਿਬ ਜੀ ਵੱਲੋਂ ਟਰੌਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਗਿਆ ਨਾਲ ਹੀ ਹਰੀ ਝੰਡੀ ਦੇ ਕੇ ਪੈਦਲ ਮਾਰਚ ਕੱਢਣ ਦੀ ਆਗਿਆ ਦਿੱਤੀ ਗਈ। ਸਮੂਹ ਸਟਾਫ ਅਤੇ ਵਿਿਦਆਰਥੀਆਂ ਵੱਲੋਂ ਭਵਾਨੀਗੜ ਸ਼ਹਿਰ ਵਿੱਚ ਪੈਦਲ ਮਾਰਚ ਕੱਢ ਕੇ ਨਸ਼ਿਆਂ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੱਤਾ।ਇਸ ਦੌਰਾਣ ਕਸਬੇ ਦੇ ਸਾਰੇ ਪੱਤਰਕਾਰ ਅਤੇ ਸਮੂਹ ਸਟਾਫ ਹਾਜਰ ਸਨ।

23
September

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਆਈ ਟੀ ਆਈ ਭਵਾਨੀਗੜ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਕੰਪੀਟੀਸ਼ਨ ਵਿਚ ਹਿਸਾ ਲਿਆ ਗਿਆ ਸੰਸਥਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ

19
January

Guru Gobind Singh Ji (Gurmukhi: ਗੁਰੂ ਗੋਬਿੰਦ ਸਿੰਘ) (January 5, 16671 - 21 October 1708), born "Gobind Rai" at Patna Sahib, Bihar, India, was the tenth and last of the human form Gurus of Sikhism. He became Guru on November 24, 1675, at the age of nine, following the martyrdom of his father, the ninth Guru, Guru Tegh Bahadur Ji.

12
November

Diwali celebration by Shri Guru Teg Bahadur ITC(2020)

26
October

SGTBITC family celebrated Diwali

01
January

Shri Guru Teg Bahadur ITC celebrated LOHARI. Everyone enjoyed it a lot.

05
June

Tree Plantation was done by the students of SGTBITC at college premises on Environment Day.